Punjabi Typing Paragraph
▲
ਉਹ ਕਹਿੰਦੇ ਹਨ, "ਇਹ ਨੈਸ਼ਨਲ ਐਸਸਮੈਂਟ ਸਰਵੇ ਬਣਾਉਣ ਦੀ ਵਿਧੀ ਵਿੱਚ ਸੈਂਪਲਿੰਗ ਅਤੇ ਮਾਪਣੀਆਂ ਨੂੰ ਬਿਲਕੁਲ ਵਿਗਿਆਨਕ ਤਰੀਕੇ ਨਾਲ ਵਿਦਿਅਕ ਮਾਹਰਾਂ ਦੀ ਨਿਗਰਾਨੀ ਵਿੱਚ ਵਿਕਸਿਤ ਕੀਤਾ ਜਾਂਦਾ
ਹੈ।" "ਇਨ੍ਹਾਂ ਅੰਕੜਿਆਂ ਦੇ ਅਧਾਰ 'ਤੇ ਕਿਸੇ ਰਾਜ ਨੂੰ ਵੱਧ ਵਧੀਆ ਜਾਂ ਘੱਟ ਵਧੀਆ ਕਹਿਣਾ ਉਦੋਂ ਤੱਕ ਤਰਕਸੰਗਤ ਨਹੀਂ ਹੋਵੇਗਾ ਜਦੋਂ ਤੱਕ ਕਿ ਉਸ ਵਿੱਚ ਸ਼ਾਮਲ ਸਾਰੀਆਂ ਤਕਨੀਕੀ ਚਿੰਤਾਵਾਂ
ਨੂੰ ਨਾ ਵਾਚ ਲਿਆ ਜਾਵੇ।" "ਸਹੀ ਤੌਰ 'ਤੇ ਪੰਜਾਬ ਨੂੰ ਦਿੱਲੀ ਤੋਂ ਉੱਪਰ ਦਿਖਾਉਣਾ ਅੱਛਾ ਲੱਗ ਰਿਹਾ ਹੈ ਪ੍ਰੰਤੂ ਇਹ ਇਸ ਦੀ ਪ੍ਰਮਾਣਿਕਤਾ ਨੂੰ ਸੈਂਪਲ ਅਤੇ ਮਾਪਣੀਆਂ ਦੀ ਬਣਤਰ ਨੂੰ ਸਮਝੇ
ਬਿਨਾਂ ਵਧੀਆ ਨਹੀਂ ਹੋਵੇਗਾ।" ਉਨ੍ਹਾਂ ਨੇ ਕਿਹਾ, "ਕਿਸੇ ਸਰਵੇ ਦੇ ਨਤੀਜੇ ਉਸ ਨੂੰ ਕਰਨ ਲਈ ਵਰਤੀ ਗਈ ਵਿਧੀ ਉੱਪਰ ਨਿਰਭਰ ਕਰਦੇ ਹਨ। ਦੂਜੀ ਗੱਲ ਜੋ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ ਉਹ
ਇਹ ਹੈ ਕਿ ਵਰਤੇ ਗਏ ਟੈਸਟ ਕਿੰਨੀਂ ਕੁ ਸਟੀਕਤਾ ਨਾਲ ਬਣਾਏ ਗਏ। ਸਰਵੇ ਲਈ ਸੈਂਪਲ ਦੀ ਚੋਣ ਕਿਵੇਂ ਕੀਤੀ ਗਈ ਹੈ।" ਡਾ਼ ਕੁਲਵਿੰਦਰ ਦਾ ਕਹਿਣਾ ਹੈ, "ਭਾਵੇਂ ਕਿ ਪੰਜਾਬ ਦੇ ਨਤੀਜੇ ਇਸ ਸਰਵੇ
ਵਿੱਚ ਵਧੀਆ ਦਿਖਾਏ ਗਏ ਹਨ ਪਰ ਬੱਚਿਆਂ ਨੂੰ ਆਪਣੀ ਕਲਾਸ ਦੀ ਸਮੱਗਰੀ ਪੜ੍ਹਨ-ਲਿਖਣ ਅਤੇ ਸਮਝਣ ਵਿੱਚ ਦਿੱਕਤ ਆ ਰਹੀ ਹੈ।" ਉਹ ਵਿਸ਼ਵ ਬੈਂਕ ਦੀ ਰਿਪੋਰਟ ਦੇ ਹਵਾਲੇ ਨਾਲ ਸਪਸ਼ਟ ਕਰਦੇ ਹਨ ਕਿ
ਵਿਸ਼ਵ ਪੱਧਰ 'ਤੇ ਹੀ ਲੌਕਡਾਊਨ ਕਾਰਨ ਬੱਚਿਆਂ ਦੇ ਸਿੱਖਣ ਮਿਆਰਾਂ ਵਿੱਚ ਕਮੀ ਆਈ ਹੈ। ਇਸ ਦੇ ਅਧਾਰ 'ਤੇ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਿਆ-ਲਿਖਿਆ ਮੰਨਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ। ਭਾਰਤ
ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਪੰਜਾਬ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਹਿਸਾਬ ਨਾਲ ਤਾਂ ਲਗਭਗ ਅੱਧੇ ਪੈਮਾਨਿਆਂ ਵਿੱਚ ਵਿੱਚ ਮੋਹਰੀ
ਰਿਹਾ ਸੀ। ਜਦਕਿ ਬੱਚਿਆਂ ਦੀ ਲਰਨਿੰਗ ਅਚੀਵਮੈਂਟ ਵਿੱਚ ਫਾਡੀ ਰਹਿ ਗਿਆ ਸੀ। "ਉਦੋਂ ਸਵਾਲ ਇਹ ਉੱਠਿਆ ਸੀ ਕਿ ਜਦੋਂ ਪੰਜਾਬ ਕੋਲ ਸਭ ਕੁਝ ਵਧੀਆ ਹੈ ਤਾਂ ਬੱਚੇ ਪੜ੍ਹਨ-ਲਿਖਣ ਵਿੱਚ ਕਿਉਂ ਪਿਛੜ
ਰਹੇ ਹਨ। ਇਸ ਸਰਵੇ ਵਿੱਚ ਬੱਚਿਆਂ ਦੀ ਲਰਨਿੰਗ ਅਚੀਵਮੈਂਟ ਵੀ ਵਧੀਆ ਦਿਖਾ ਦਿੱਤੀ ਗਈ ਹੈ।" ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖਿਆ ਦੇ ਪ੍ਰਸੰਗ ਵਿੱਚ ਸੂਬਿਆਂ ਦੀ ਤੁਲਨਾ ਕਰਨਾ ਠੀਕ ਨਹੀਂ

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1