MSN - Typing
Time left : XX : XX
Punjabi Typing Paragraph
ਇਕਬਾਲ ਰਿਜ਼ਵੀ ਦੱਸਦੇ ਹਨ, "ਅਮਰਨਾਥ ਜੀ ਦਾ ਮੰਨਣਾ ਸੀ ਕਿ ਹਾਮਿਦ ਅਲੀ ਖ਼ਾਨ ਕੁਝ ਜ਼ਿਆਦਾ ਲੰਬਾ ਹੈ। ਸਿਨੇਮਾ ਵਿੱਚ ਉਹ ਨਾਮ ਹੋਣਾ ਚਾਹੀਦਾ ਹੈ ਕਿ ਜ਼ਬਾਨ 'ਤੇ ਚੜ੍ਹ ਜਾਵੇ। ਉਨ੍ਹਾਂ ਨੂੰ ਛੋਟਾ ਕਰਨਾ
ਅਤੇ ਦਿਲਚਸਪ ਅਤੇ ਕੈਚੀ ਬਣਾਉਣਾ ਚਾਹੀਦਾ ਹੈ। ਲੈਣ ਵਿੱਚ ਆਸਾਨੀ ਹੋਵੇ। ਅਮਰਨਾਥ ਨੇ ਦੋ ਤਿੰਨ ਨਾਮ ਸੁਝਾਏ ਪਰ ਉਨ੍ਹਾਂ ਨੂੰ ਅਜੀਤ ਨਾਮ ਸਭ ਤੋਂ ਚੰਗਾ ਲੱਗਾ। ਅਜੀਤ ਨਾਮ ਚੱਲ ਪਿਆ ਅਤੇ ਉਨ੍ਹਾਂ ਨੂੰ
ਫ਼ਿਲਮਾਂ ਮਿਲਣ ਲੱਗ ਪਈਆਂ।" ਬਤੌਰ ਹੀਰੋ ਅਜੀਤ ਦੀ ਪਹਿਲੀ ਫ਼ਿਲਮ ਸੀ ਬੇਕਸੂਰ। ਇਸ ਵਿੱਚ ਮਧੂਬਾਲਾ ਉਨ੍ਹਾਂ ਦੀ ਹੀਰੋਈਨ ਸਨ। ਇਸਤੋਂ ਬਾਅਦ ਉਨ੍ਹਾਂ ਨੇ ਨਾਸਤਿਕ, ਬੜਾ ਭਾਈ, ਬਿਰਦਰੀ ਅਤੇ ਢੋਲਕ ਵਿੱਚ ਵੀ ਕੰਮ ਕੀਤਾ।
ਅਜੀਤ ਨੂੰ ਮੁਗਲ-ਏ-ਆਜ਼ਮ ਫ਼ਿਲਮ ਵਿਚ ਦੁਰਜਨ ਸਿੰਘ ਦੀ ਭੂਮਿਕਾ ਤੋਂ ਵੀ ਕਾਫੀ ਮਸ਼ਹੂਰ ਮਿਲੀ। ਰਜਿੰਦਰ ਕੁਮਾਰ ਨੇ ਬਤੌਰ ਵਿਲਨ ਵਜੋਂ ਕੰਮ ਕਰਨ ਲਈ ਤਿਆਰ ਕੀਤਾ । ਨਕਾਰਾਤਮਕ ਭੂਮਿਕਾ ਵਿੱਚ ਅਜੀਤ ਦੀ ਪਹਿਲੀ ਫ਼ਿਲਮ
ਜਿਸ ਨੂੰ ਕਾਫੀ ਤਾਰੀਫ਼ ਮਿਲੀ ਅਤੇ ਉਹ ਸੀ ਸੂਰਜ। ਇਸ ਫ਼ਿਲਮ ਤੋਂ ਪ੍ਰਭਾਵਿਤ ਲੇਖ ਟੰਡਨ ਨੇ 'ਪ੍ਰਿੰਸ' ਫ਼ਿਲਮ ਲਈ ਅਜੀਤ ਨੂੰ ਸਾਈਨ ਕੀਤਾ। ਇਕਬਾਲ ਰਿਜ਼ਵੀ ਦੱਸਦੇ ਹਨ, "ਅਜੀਤ ਅਤੇ ਰਜਿੰਦਰ ਕੁਮਾਰ ਆਪੋ ਵਿੱਚ
ਚੰਗੇ ਦੋਸਤ ਸਨ। ਦੋਵਾਂ ਦੀ ਸ਼ਾਇਰੀ ਵਿੱਚ ਬਹੁਤ ਦਿਲਚਸਪੀ ਸੀ। ਰਜਿੰਦਰ ਨੇ ਹੀ ਅਜੀਤ ਨੂੰ ਬਤੌਰ ਵਿਲੇਨ ਫ਼ਿਲਮਾਂ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ। ਸ਼ੁਰੂ ਵਿੱਚ ਅਜੀਤ ਕੁਝ ਝਿਜਕੇ ਪਰ ਰਾਜਿੰਦਰ ਕੁਮਾਰ ਨੇ
ਕਿਹਾ ਕਿ ਵਿਲੇਨ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਪਰ ਇੱਕ ਖ਼ਾਸ ਉਮਰ ਤੋਂ ਬਾਅਦ ਹੀਰੋ ਦਾ ਕੰਮ ਮਿਲਣਾ ਬੰਦ ਹੋ ਜਾਂਦਾ ਹੈ। ਰਜਿੰਦਰ ਕੁਮਾਰ ਕਿਉਂਕਿ ਅਜੀਤ ਦੇ ਦੋਸਤ ਸਨ। ਇਸ ਲਈ ਅਜੀਤ
ਨੂੰ ਲੱਗਾ ਕਿ ਆਪਣੇ ਕਿਸੇ ਫ਼ਾਇਦੇ ਲਈ ਉਨ੍ਹਾਂ ਨੂੰ ਇਹ ਸਲਾਹ ਨਹੀਂ ਦੇ ਰਹੇ। ਇਸ ਲਈ ਉਨ੍ਹਾਂ ਨੇ ਉਨ੍ਹਾਂ ਦੀ ਸਲਾਹ ਮੰਨਦਿਆਂ ਸੂਰਜ ਫ਼ਿਲਮ ਵਿੱਚ ਵਿਲੇਨ ਦਾ ਰੋਲ ਲੈ ਲਿਆ।" ਅਜੀਤ ਨੇ ਇੱਕ
ਇੰਟਰਵਿਊ ਵਿੱਚ ਮੰਨਿਆ ਕਿ ਫਿਲਮ ਸੂਰਜ ਨਾਲ ਉਨ੍ਹਾਂ ਨੇ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਦੁਬਾਰਾ ਜਨਮ ਹੋਇਆ। ਤੇਜਾ ਅਤੇ ਸ਼ਾਕਾਲ ਦੀ ਭੂਮਿਕਾ ਨੇ ਅਜੀਤ ਨੂੰ ਸਿਖਰਾਂ 'ਤੇ ਪਹੁੰਚਾਇਆ । ਤਿੰਨ ਦਹਾਕਿਆਂ ਤੱਕ ਕਈ ਕਿਰਦਾਰ
ਨਿਭਾਉਣ ਤੋਂ ਬਾਅਦ 1973 ਵਿੱਚ ਉਨ੍ਹਾਂ ਨੂੰ ਦੋ ਅਜਿਹੇ ਰੋਲ ਮਿਲੇ ਜਿਨ੍ਹਾਂ ਨੇ ਅਜੀਤ ਨੂੰ ਪੂਰੇ ਭਾਰਤ ਵਿੱਚ ਇੱਕ ਨਵੀਂ ਪਛਾਣ ਦਿੱਤੀ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,