MSN - Typing
Time left : XX : XX
Punjabi Typing Paragraph
ਉਦੋਂ ਮੈਂ ਦਸ ਬਾਰਾਂ ਕੁ ਸਾਲਾਂ ਦਾ ਹੋਵਾਂਗਾ, ਜਦੋਂ ਦੀਆਂ ਇਹ ਗੱਲਾਂ ਨੇ। ਇਸ ਲਿਖਤ ਵਿਚ ਆਏ ਦੋਵੇਂ ਸੰਤ ਭਾਵੇਂ ਮੈਂ ਦੇਖੇ ਹੋਏ ਨੇ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਥਾ-ਵਖਿਆਨ ਕਰਦਿਆਂ ਨੂੰ
ਵੀ ਸੁਣਿਆ ਹੋਇਆ ਹੈ। ਪਰ ਵਿਚਾਰ ਅਧੀਨ ਵਾਰਤਾ ਮੈਂ ਆਪਣੇ ਪਿਤਾ ਜੀ ਦੇ ਮੂੰਹੋਂ ਕਈ ਵਾਰ ਸੁਣੀ ਹੋਈ ਹੈ ਜੋ ਕਿ ਉਨ੍ਹਾਂ ਦੀ ਆਪਣੀ ਹੱਡ-ਬੀਤੀ ਸੀ। ਸਾਡੇ ਪੇਂਡੂ ਇਲਾਕੇ ਵਿਚ ਦੋ ਸੰਤਾਂ ਦਾ
ਬੜਾ ਪ੍ਰਭਾਵ ਸੀ। ਇਕ ਸਨ ਸੰਤ ਹਰੀ ਸਿੰਘ ਰਾਮ ਰਾਏ ਪੁਰ ਵਾਲੇ ਦੂਜੇ ਸਨ ਸੰਤ ਜਵਾਹਰ ਦਾਸ ਜੀ, ਜਿਨ੍ਹਾਂ ਦਾ ਡੇਰਾ ਪਹਿਲੇ ਸੰਤਾਂ ਦੇ ਪਿੰਡ ਤੋਂ ਪੰਜ ਛੇ ਕੁ ਮੀਲ ਦੂਰ ਅਸਮਾਨ ਪੁਰ
ਪਿੰਡ ਵਿਖੇ ਸੀ। ਦੋਵੇਂ ਸੰਤ ਹੈਗੇ ਭਾਵੇ ਹਮ-ਉਮਰ ਹੀ ਸਨ ਪਰ ਦੋਹਾਂ ਦੀ ਵਿਚਾਰਧਾਰਾ ਅਲੱਗ ਅਲੱਗ ਸੀ। ਕਹਾਉਂਦੇ ਉਹ ਦੋਨੋਂ ‘ਸਿੱਖਾਂ ਦੇ ਸੰਤ’ ਹੀ ਸਨ। ਪਰ ਜਿੱਥੇ ਸੰਤ ਜਵਾਹਰ ਦਾਸ ਹਮੇਸ਼ਾਂ ਗੇਰੂਏ ਵਸਤਰ
ਪਹਿਨਦੇ ਸਨ। ਦੇਵੋਂ ਆਪੋ ਆਪਣੇ ਡੇਰਿਆਂ ਵਿਚ ਨਵੇਂ ਸਿਖਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੇਣ ਤੋਂ ਇਲਾਵਾ ਕਥਾ-ਕੀਰਤਨ ਵੀ ਸਿਖਾਇਆ ਕਰਦੇ ਸਨ। ਦੋਹਾਂ ਸੰਤਾਂ ਨੇ ਆਪਣੇ ਪਾਠੀ ਸਿੰਘ ਵੀ ਰੱਖੇ
ਹੋਏ ਸਨ, ਜੋ ਵੱਖ ਵੱਖ ਪਿੰਡਾਂ ਵਿਚ ਗ਼ਮੀ-ਖੁਸ਼ੀ ਦੇ ਮੌਕੇ ਕਰਵਾਏ ਜਾਂਦੇ ਅਖੰਡ ਪਾਠ ਜਾਂ ਸਹਿਜ ਪਾਠ (ਦੋਂ ਵੈਸੇ ‘ਸਧਾਰਨ ਪਾਠ’ ਸ਼ਬਦ ਪ੍ਰਚੱਲਤ ਸੀ ਸਹਿਜ ਪਾਠ ਵਾਸੇ) ਕਰਦੇ ਹੁੰਦੇ ਸਨ। ਇਨ੍ਹਾਂ ਦਾ ਵੀ
‘ਸੰਤਾਂ ਦੇ ਪਾਠੀਆਂ’ ਵਜੋਂ ਚੰਗਾ ਮਾਣ-ਸਤਿਕਾਰ ਕੀਤਾ ਜਾਂਦਾ ਸੀ। ਆਲੇ ਦੁਆਲੇ ਇਲਾਕੇ ਵਾਂਗ ਸਾਡੇ ਪਿੰਡ ਵਿਚ ਵੀ ਦੋਹਾਂ ਸੰਤਾਂ ਦੀ ‘ਸਿੱਖੀ ਸੇਵਕੀ’ ਵਿਚ ਇਕ ਖ਼ਾਸ ਵਖਰੇਵਾਂ ਇਹੀ ਹੁੰਦਾ ਸੀ ਕਿ ਸਿੰਘ ਸਭੀਏ ਪ੍ਰਭਾਵ
ਵਾਲੇ ਪਰਿਵਾਰਾਂ ਵਿਚ ਜ਼ਿਆਦਾਤਰ ਸੰਤ ਹਰੀ ਸਿੰਘ ਜਥੇ ਸਮੇਤ ਆਉਂਦੇ। ਥੋੜ੍ਹਾ ਰਲੇ-ਮਿਲੇ ਜਿਹੇ ਪਰਿਵਾਰਾਂ ਵਿਚ ਸੰਤ ਅਸਮਾਨ ਪੁਰੀਆਂ ਦਾ ਪਹਿਰਾ ਹੁੰਦਾ ਸੀ। ਇਸ ਤੋਂ ਇਲਾਵਾ ਸ਼ਰਧਾ-ਸਤਿਕਾਰ ਦੋਹਾਂ ਦਾ ਹੀ ਬਰਾਬਰ ਕੀਤਾ ਜਾਂਦਾ ਸੀ
ਅਤੇ ਨਫਰਤ ਦਾ ਤਾਂ ਕੋਈ ਨਾਮ ਨਿਸ਼ਾਨ ਵੀ ਨਹੀਂ ਸੀ। ਸਕੂਲੇ ਆਉਂਦਿਆਂ ਜਾਂਦਿਆਂ ਸਾਨੂੰ ਕਦੇ ਰਾਹ ਵਿਚ ਸੰਤ ਜੀ ਮਿਲ ਪੈਣੇ ਤਾਂ ਅਸੀਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਸਾਂ। ਮੁੱਖ ਮੁੱਦੇ ਵਾਲੀ
ਘਟਨਾ ਛੋਹਣ ਤੋਂ ਪਹਿਲਾਂ ਦੋਹਾਂ ਬਾਬਿਆਂ ਵਿਚਲੇ ਵਖਰੇਵੇਂ ਦਾ ਇਕ ਅਹਿਮ ਵੇਰਵਾ ਵੀ ਦਿੰਦਾ ਜਾਵਾਂ। ਉਹ ਇਹ ਕਿ ਸੰਤ ਜਵਾਹਰ ਦਾਸ ਵੱਲੋਂ ਗੁਰਬਾਣੀ ਸੰਥਿਆ ਦੇਣ ਦੇ ਪਾਠੰਤ੍ਰ-ਭੇਦ ਤਾਂ ਸ਼ਾਇਦ ਹੋਰ ਵੀ ਹੁੰਦੇ ਹੋਣਗੇ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,