Time left : XX : XX
Punjabi Typing Paragraph
ਅਚਾਨਕ 10 ਮਹੀਨੇ ਬਾਅਦ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦਾ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਦਾ ਸਮਾਜਿਕ ਫ਼ਰਜ਼ ਨਿਭਾਉਣਾ ਵੀ ਜ਼ਰੂਰੀ ਨਾ ਸਮਝਿਆ। ਮੁਫ਼ਤੀ ਸਾਹਿਬ ਦੇ ਜਨਾਜ਼ੇ ਵਿੱਚ ਬਹੁਤ ਘੱਟ ਲੋਕਾਂ ਦੇ ਸ਼ਾਮਲ ਹੋਣ ਤੋਂ ਰਾਜ-ਭਾਗ ਵਿੱਚ ਸ਼ਾਮਲ ਦੋਹਾਂ ਧਿਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਲੋਕ ਉਨ੍ਹਾਂ ਤੋਂ ਨਿਰਾਸ਼ ਹੋ ਚੁੱਕੇ ਹਨ। ਮੁਫ਼ਤੀ ਸਾਹਿਬ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫ਼ਤੀ ਤਿੰਨ ਮਹੀਨੇ ਤੱਕ ਬੀ ਜੇ ਪੀ ਦੇ ਸਾਂਝੀ ਸਰਕਾਰ ਬਣਾਉਣ ਦੇ ਸੱਦਿਆਂ ਨੂੰ ਠੁਕਰਾਉਂਦੀ ਰਹੀ, ਪਰ ਅਚਾਨਕ 4 ਅਪ੍ਰੈਲ 2016 ਨੂੰ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਈ। ਇਹ ਮੌਕਾ ਸੀ, ਜਦੋਂ ਸਾਂਜੇ ਪ੍ਰੋਗਰਾਮ ਨੂੰ ਲਾਗੂ ਕਰਾਉਣ ਲਈ ਭਾਜਪਾ ਉੱਤੇ ਦਬਾਅ ਬਣਾਇਆ ਜਾ ਸਕਦਾ ਸੀ, ਪਰ ਮਹਿਬੂਬਾ ਮੁਫ਼ਤੀ ਦੀ ਰਾਜਗੱਦੀ ਦੀ ਲਾਲਸਾ ਨੇ ਇਸ ਨੂੰ ਵੀ ਗੁਆ ਦਿੱਤਾ। ਇਸ ਤੋਂ ਬਾਅਦ ਘਾਟੀ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹਏ। ਨਾਬਾਲਗ ਲੜਕਿਆਂ ਤੱਕ ਨੇ ਆਪਣੇ ਹੱਥਾਂ ਵਿੱਚ ਪੱਥਰ ਚੁੱਕ ਲਏ। ਫ਼ੌਜ ਨੇ ਆਮ ਕਸ਼ਮੀਰੀਆਂ ਨੂੰ ਮਨੁੱਖੀ ਢਾਲ ਬਣਾਉਣ ਦਾ ਨਵਾਂ ਤਜਰਬਾ ਸ਼ੁਰੂ ਕਰ ਦਿੱਤਾ। ਇੱਕ ਮੁੱਠਭੇੜ ਵਿੱਚ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹਾਲਤ ਹੋਰ ਵਿਗੜ ਗਏ। ਆਮ ਕਸ਼ਮੀਰੀ ਮੁਜ਼ਾਹਰਾਕਾਰੀਆਂ ਵਿਰੁੱਧ ਪੈਲਟ ਗੰਨਾਂ ਦੀ ਵਰਤੋਂ ਨਾਲ ਉਨ੍ਹਾਂ ਦੇ ਅੰਨ੍ਹੇ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਫ਼ੌਜ ਹੱਥੋ ਸ਼ੋਪਿਆਂ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਤੋਂ ਬਾਅਦ ਫ਼ੌਜੀਆਂ ਵਿਰੁੱਧ ਮੁਕੱਦਮੇ ਦਰਜ ਹੋਣੇ, ਇਸ ਦੇ ਜਵਾਬ ਵਿੱਚ ਫ਼ੌਜ ਦਾ ਇਹ ਬਿਆਨ ਕਿ ਜੇਕਰ ਇਹ ਸੀਰੀਆ ਹੁੰਦਾ ਤਾਂ ਅਸੀਂ ਟੈਂਕਾਂ ਨਾਲ ਚੜ੍ਹਾਈ ਕਰ ਦਿੰਦੇ, ਰਾਹੀਂ ਇੱਕ ਨਵੀਂ ਕਿਸਮ ਦਾ ਬਦਲਾਖੋਰੀ ਵਾਲਾ ਮਹੌਲ ਸਿਰਜ ਦਿੱਤਾ ਗਿਆ। ਇਸੇ ਦੌਰਾਨ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਕਸ਼ਮੀਰ ਦੀ ਤਰਾਸਦੀ ਦਾ ਸਿਖਰ ਸੀ। ਹੁਣ ਜੇ ਅਮਿਤ ਸ਼ਾਹ ਇਹ ਕਹਿੰਦੇ ਕਿ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਬਹਾਲੀ ਦੀ ਭਾਜਪਾ ਨੂੰ ਚਿੰਤਾ ਹੈ ਤਾਂ ਇਸ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ। ਅਸਲ ਵਿੱਚ ਭਾਜਪਾ ਕਸ਼ਮੀਰ ਘਾਟੀ ਨੂੰ ਸੁਲਗਦਾ ਰੱਖ ਕੇ ਬਾਕੀ ਸਾਰੇ ਦੇਸ਼ ਵਿੱਚ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਨ ਦੀ ਫ਼ਿਰਕੂ ਵੰਡ ਪਾਊ ਨੀਤੀ ਉੱਤੇ ਚੱਲ ਰਹੀ ਹੈ। ਉਹ ਕਸ਼ਮੀਰੀ ਮੁਸਲਮਾਨਾਂ ਦੇ ਇੱਕ ਹਿੱਸੇ ਦੀ ਵੱਖਵਾਦੀ ਪਹੁੰਚ ਨੂੰ ਪ੍ਰਚਾਰ ਕੇ ਸਮੁੱਚੇ ਦੇਸ਼ ਦੇ ਮੁਸਲਮਾਨਾਂ ਨੂੰ ਗਦਾਰ ਸਿੱਧ ਕਰਨ ਦੇ ਰਾਹ ਪਈ ਹੋਈ ਹੈ। ਕਸ਼ਮੀਰ ਦਾ ਮਸਲਾ ਭਾਜਪਾ ਲਈ ਵੋਟ ਬਟੋਰਨ ਦਾ ਵਸੀਲਾ ਬਣ ਚੁੱਕਾ ਹੈ। ਇਸ ਲਈ ਆਉਣ ਵਾਲੇ ਦਿਨ ਕਸ਼ਮੀਰ ਘਾਟੀ ਲਈ ਖੌਫ਼ਨਾਕ ਹੋ ਸਕਦੇ ਹਨ। ਸੰਨ 2019 ਵਾਲੀ ਲੋਕ ਸਭਾ ਦਾ ਮਹਾਂ-ਸੰਗਰਾਮ ਭਾਜਪਾ ਸ਼ਾਇਦ ਕਸ਼ਮੀਰ ਦੇ ਨਾਂਅ ਉੱਤੇ ਹੀ ਲੜੇ। ਇਹ ਸਥਿਤੀ ਕਸ਼ਮੀਰ ਲਈ ਵੀ ਖ਼ਤਰਨਾਕ ਹੋਵੇਗੀ ਤੇ ਦੇਸ਼ ਲਈ ਵੀ। ਐਮਰਜੈਂਸੀ ਦੀ 43ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਦੀ ਆਲੋਚਨਾ ਕਰਨ ‘ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਉਨ੍ਹਾਂ ਨੂੰ ਜ਼ਾਲਮ ਤਾਨਾਸ਼ਾਹ ਕਰਾਰ ਦਿੱਤਾ। ਕਾਂਗਰਸ ਦੇ ਬੁਲਾਰੇ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਸਲਤਨਤ ਦੇ ਔਰੰਗਜ਼ੇਬ ਤੋਂ ਵੀ ਵੱਦ ਜ਼ਾਲਮ ਤਾਨਾਸ਼ਾਹ ਮੋਦੀ ਨੇ ਦੇਸ਼ ਨੂੰ 43 ਸਾਲ ਪਹਿਲਾਂ ਦੇ ਐਮਰਜੈਂਸੀ ਵੇਲੇ ਦਾ ਪਾਠ ਪੜ੍ਹਾਇਆ ਕਿ ਕਾਂਗਰਸ ‘ਤੇ ਭੜਾਸ ਕੱਢਣ ਨਾਲ ਮੋਦੀ ਦੇ ਜੁਮਲਿਆ ‘ਤੇ ਪਰਦਾ ਪੈ ਸਕਦਾ ਹੈ? ਉਨ੍ਹਾਂ ਕਿਹਾ ਕਿ ਔਰੰਗਜ਼ੇਬ ਨੇ ਤਾਂ ਸਿਰਫ਼ ਪਿਤਾ ਨੂੰ ਬੰਧਕ ਬਣਾਇਆ ਸੀ, ਪ੍ਰੰਤੂ 49 ਮਹੀਨੇ ਦੀ ਐਲਾਨੀ ਐਮਰਜੈਂਸੀ 'ਚ ਅੱਜ ਦੇ ਔਰੰਗਜ਼ੇਬ ਮੋਦੀ ਨੇ ਤਾਂ ਖ਼ੁਦ ਦੀ ਪਾਰਟੀ ਸਮੇਤ ਪੂਰੇ ਪਰਜਾ ਤੰਤਰ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ 43 ਸਾਲ ਪਹਿਲਾਂ ਇੰਦਰਾ ਗਾਂਧੀ ਅਤੇ ਕਾਂਗਰਸ ਨੇ ਇੱਕ ਵਿਆਪਕ ਲੜਾਈ ਲੜੀ ਸੀ। ਇਹ ਲੜਾਈ ਰਿਆਸਤ ਸੂਬਿਆਂ ਦੀ ਅਖੌਤੀ ਜੰਗ ਖ਼ਿਲਾਫ਼ ਸੀ, ਜਿਸ ਨੂੰ ਜਨਸੰਘ ਦਾ ਸਮਰੱਥਨ ਪ੍ਰਾਪਤ ਸੀ। ਸੂਰਜੇਵਾਲਾ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਬੈਂਕਾਂ ਦੀ ਕੌਮੀਕਰਨ ਕਰਨ ਲਈ ਲੜਾਈ ਲੜੀ ਸੀ, ਜੋ ਸਰਮਾਏਦਾਰਾਂ ਦੇ ਹੱਥਾਂ ਦੀ ਕੱਠਪੁਤਲੀ ਸਨ। ਉਹਨਾਂ ਨੂੰ ਜੰਨਸੰਘ ਦਾ ਸਮਰੱਥਨ ਪ੍ਰਾਪਤ ਸੀ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਉਦੋਂ ਵੀ ਜਨਸੰਘ ਦੇ ਲੋਕਾਂ ਦਾ ਸਮੱਰਥਨ ਸਰਮਾਏਦਾਰਾਂ, ਸਾਮੰਤੀ ਸੋਚ ਵਾਲੇ ਲੋਕਾਂ ਅਤੇ ਦਲਿਤਾਂ, ਪੱਛੜਿਆਂ, ਗਰੀਬਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਸੀ।